ਸਾਡੇ ਵੱਲੋਂ ਜਦੋਂ ਜਦੋਂ ਕਾਦੀਆਂ ਹਸਪਤਾਲ ਖੋਲਣ ਦੀ ਮੰਗ ਕੀਤੀ ਜਾਂਦੀ ਹੈ ਇਹ ਮੰਗ ਤੇ ਐਕਸ਼ਨ ਲਈ ਕੇਂਦਰ ਸਰਕਾਰ ਵੱਲੋਂ, ਰਾਜ ਸਰਕਾਰ ਵੱਲੋਂ, ਜਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਉੱਤੇ ਕਾਰਵਾਈ ਕਰਨ ਲਈ ਜਿਲ੍ਹਾ ਅਧਿਕਾਰੀ ਜੀ ਨੂੰ ਆਖਿਆ ਜਾਂਦਾ ਹੈ ਪਰ ਬੜੇ ਹੀ ਅਫਸੋਸ ਦੀ ਗੱਲ ਹੈ ਜਿਲ੍ਹਾ ਅਧਿਕਾਰੀ ਇਸ ਸਮੱਸਿਆ ਨੂੰ ਆਪਣੇ ਕੈਬਿਨ ਵਿੱਚ ਬੈਠੇ ਹੀ ਨਬੇੜ ਦਿੰਦੇ ਹਨ । ਓਹਨਾਂ ਦਾ ਕਹਣਾ ਹੈ ਕਿ ਕਾਦੀਆਂ ਪਹਿਲਾਂ ਹੀ ਸਰਕਾਰੀ ਆਯੁਰਵੈਦਿਕ ਡਿਸਪੇੰਸਰੀ ਹੈ ਇਸ ਲਈ ਹਸਪਤਾਲ ਦੀ ਲੋੜ ਨਹੀਂ।
ਸਰਕਾਰੀ ਡਿਸਪੇੰਸਰੀ ਦਾ ਸੱਚ ਸੁਣ ਲਵੋ
- ਸਤਿਕਾਰ ਯੋਗ ਡਾਕਟਰ ਮਨਦੀਪ ਕੌਰ ਜੀ ਕੇਵਲ ਤਿਨ ਦਿਨ ਕਾਦੀਆਂ ਹੁੰਦੇ ਬਾਕੀ ਤਿਨ ਦਿਨ ਧਣਦੋਈ ਵਿੱਚ ਡਯੂਟਿ ਮਾਰਕ ਕੀਤੀ ਗਈ ਜਿਲਾ ਅਧਿਕਾਰੀ ਵੱਲੋਂ - ਹੁਣ ਬਿਮਾਰੀ ਹੋਣ ਵਾਲੇ ਨੂੰ ਦਿਨ ਵੇਖ ਕੇ ਬਿਮਾਰ ਹੋਣ ਪਵੇਗਾ
- ਸਰਕਾਰੀ ਡਯੂਟਿ ਕੇਵਲ 10 ਵਜੇ ਤੋਂ 3 ਵਜੇ ਤੱਕ ਹੁੰਦੀ ਹੈ ਇਹ ਸਮਾਂ ਗਰਮੀਆਂ ਅਤੇ ਸਰਦੀਆਂ ਦਾ ਮਿਲਾ ਕੇ ਦੱਸਿਆ ਗਿਆ ਹੈ ਹੁਣ ਬਿਮਾਰੀ ਸਮਾਂ ਵੇਖ ਕੇ ਆਵੇਗੀ। ਜੇ ਕਰ ਕੋਈ ਰਾਤ ਨੂੰ ਬਿਮਾਰ ਪੈ ਜਾਵੇ ਤਾਂ ਬਿਮਾਰ ਵਿਅਕਤੀ ਬਿਮਾਰੀ ਨੂੰ ਆਖੇਗਾ ਕਿ ਸਮਾਂ ਨਹੀਂ ਹੋਇਆ ਡਾਕਟਰ ਦਾ ਬਿਮਾਰੀ ਜੀ ਤੁਸੀਂ ਬਾਅਦ ਆਇਓ?
- ਪੰਚਕਰ੍ਮ ਕਾ ਕੋਈ ਇਲਾਜ ਨਹੀਂ । ਪਰ ਡਿਸਪੇੰਸਰੀ ਹੈ ਇਸ ਲਈ ਹਸਪਤਾਲ ਨਹੀਂ ਚਾਹੀਦਾ
- ਕੁਮਾਰ ਭਰਿਤਯ ਦਾ ਮਾਹਿਰ ਡਾਕਟਰ ਨਹੀਂ / ਪਰ ਡਿਸਪੇੰਸਰੀ ਹੈ ਹਸਪਤਾਲ ਦੀ ਲੋੜ ਨਹੀਂ
- ਪ੍ਰਸੂਤੀ ਤੰਤਰ ਦਾ ਮਾਹਿਰ ਡਾਕਟਰ ਨਹੀਂ । ਪਰ ਡਿਸਪੇੰਸਰੀ ਹੈ ਹਸਪਤਾਲ ਨਹੀਂ ਚਾਹੀਦਾ - ਓਹ ਗੱਲ ਅੱਡ ਹੈ ਕਿ ਨੋਰਮਲ ਡਲਿਵਰੀ ਘੱਟ ਕਿ 5% ਰਹੀ ਗਈ ਹੈ ਅਤੇ ਸਰਜਰੀ ਵੱਧ ਕੇ 95% ਹੋ ਗਈ ਹੈ । ਪਰ ਹਸਪਤਾਲ ਨਹੀਂ ਚਾਹੀਦਾ।
- ਸਵਾਸਥਵ੍ਰਿਤ ਦੇ ਮਾਹਿਰ ਡਾਕਟਰ ਨਹੀਂ । ਪਰ ਹਸਪਤਾਲ ਦੀ ਲੋੜ ਨਹੀਂ - ਓਹ ਗੱਲ ਅੱਡ ਹੈ ਕਿ ਜਿੱਥੇ ਸਹੀ ਖਾਨੇ ਦੇ ਨਾਲ ਇਨਸਾਨ ਠੀਕ ਹੋ ਸਕਦਾ ਹੈ ਬਿਨਾਂ ਦਵਾਈਆਂ ਤੋਂ ਓਹ ਕੰਮ ਨਹੀਂ ਕਰਨਾ ਕੀਓਕਿ ਅਸੀਂ ਐਦਾਂ ਕਰਾਂਗੇ ਤਾਂ ਹੀ ਲੋਕ ਬਿਮਾਰੀ ਲਈ ਅੰਗਰੇਜੀ ਦਵਾਈਆਂ ਲੈਣਗੇ ਅਤੇ ਹੋਰ ਬਿਮਾਰ ਹੋਣਗੇ।
ਐਥੈ ਮੈਂ ਦੱਸਣਾ ਚਾਹਾਂਗਾ ਕਿ ਪੰਜਾਬ ਵਿੱਚ 80% ਆਯੁਰਵੈਦਿਕ ਡਾਕਟਰ ਅੰਗਰੇਜੀ ਦਵਾਵਾਂ ਦੀ ਹੀ ਪ੍ਰੈਕਟਿਸ ਕਰਦੇ ਭਾਵ ਵਰਤੋਂ ਕਰਦੇ ਹਨ। ਅਤੇ ਕਈ ਚੰਗੇ ਆਉਦੇ ਤੇ ਬੈਠੇ ਡਾਕਟਰਾਂ ਦੇ ਬੇਟੇ ਬੇਟੀਆਂ ਅੰਗਰੇਜੀ ਦਵਾਵਾਂ ਦੇ ਡਾਕਟਰ ਹਨ ਅਤੇ ਅਧਿਕਾਰੀ ਆਪ ਅੰਗਰੇਜੀ ਦਵਾਵਾਂ ਨੂੰ ਪ੍ਰੋਮੋਟ ਕਰਦੇ ਹਨ। ਇਹ ਵੀ ਕਾਰਣ ਹੈ ਜਾਂਚ ਨ ਹੋਣ ਦਾ ਅਤੇ ਹਸਪਤਾਲ ਦੀ ਮੰਗ ਨੂੰ ਠੰਡੇ ਬਸਤੇ ਵਿੱਚ ਪਾਉਣ ਦਾ । ਵਰਨਾ ਆਯੁਰਵੈਦਿਕ ਨਾਲ ਚੰਗਾ ਇਲਾਜ ਉਪਲਬਧ ਕਰਾਉਣਾ ਇਹਨਾਂ ਅਧਿਕਾਰੀਆਂ ਦੀ ਪਹਿਲ ਹੁੰਦੀ ਪਰ ਇਹਨਾਂ ਅਧਿਕਾਰੀਆਂ ਨੂੰ ਆਯੁਰਵੇਦ ਨਾਲ ਪਿਆਰ ਹੈ ਹੀ ਨਹੀਂ।