Re-complaint on Damage City Road.

Good Governance Posse
0

 
ਇਸ ਨੂੰ ਪਐਚ ਕਦੋਂ ਲਗਾਏ ਜਾਣਗੇ ਜਦੋਂ ਲੋਕਾਂ ਦੀਆਂ ਹੱਡੀਆਂ ਪਸਲੀਆਂ ਇੱਕ ਹੋ ਜਾਣ? ਜਾਂ ਜਦੋਂ ਤੱਕ ਕਿਸੇ ਨੂੰ ਗੁਜੀ ਸੱਟ ਪਿੱਟ ਨਹੀਂ ਲੱਗਦੀ? ਸ਼ਿਕਾਇਤ ਨੂੰ ਹੀ ਦੋ ਮਹੀਨੇ ਤੋਂ ਵੱਧ ਹੋ ਗਿਆ।  ਅਧਿਆਕਰੀ ਆਪਣੇ ਕੰਮ ਦੇ ਪ੍ਰਤੀ ਐਨਾ ਗੈਰ ਜਿੱਮੇਦਾਰ ਹਨ ਕਿ ਕੋਈ ਸੁਣਵਾਈ ਨਹੀਂ ਨ ਕੋਈ ਕੁਛ ਗਿੱਛ। ਕਾਨੂੰਨ ਦੇ ਮੁਤਾਬਿਕ ਟੋਇਆ ਇੱਕ ਦਿਨ ਵੀ ਨਹੀਂ ਰਹਿਣਾ ਚਾਹੀਦਾ ਜੇ ਕਰ ਕਿਸੇ ਨੂੰ ਸੱਟ ਲੱਗ ਜਾਵੇ ਤਾਂ ਹਰਜਾਨਾ ਦੇਣਾ ਪੈਂਦਾ।  ਇਸ ਤੇ ਵਿਭਾਗ ਕੀ ਕਰ ਰਿਹਾ ਹੈ?  No action has been taken even after complaint. Not only Batala Qadian Harchowal Road but Many other roads are not good. No action has been taken. ਕਾਦੀਆਂ ਸ਼ਹਿਰ ਵਿੱਚ ਸੜਕਾਂ ਦਾ ਬਹੁਤ ਬੁਰਾ ਹਾਲ ਹੈ, ਸਰਕਾਰ ਟੈਕਸ ਤਾਂ ਲੈਂਦੀ ਹੈ ਪਰ ਸੜਕਾਂ ਦਾ ਬਹੁਤ ਬੁਰਾ ਹਾਲ ਹੈ। ਡੱਲਾ ਮੋੜ ਤੋਂ ਲੈ ਕਿ ਕਾਦੀਆਂ ਬੱਸ ਸਟੈੰਡ ਤੋਂ ਹਰਚੋਵਾਲ ਜਾਂਦੀ ਸੜਕ ਤੇ ਐਨੇ ਟੋਏ ਹਨ ਕਿ ਐਕਸੀਡੈਂਟ ਰੋਜ਼ਾਨਾ ਹੁੰਦੇ ਰਹਿੰਦੇ ਹਨ। ਉੱਤੋਂ ਸੜਕਾਂ ਤੇ ਗੈਰ ਕਨੂੰਨੀ ਪਾਰਕਿੰਗ ਇੱਕ ਵਡਾ ਮੁੱਦਾ ਹੈ ਕੋਈ ਵੀ ਕੀਤੇ ਵੀ ਪਾਰਕਿੰਗ ਕਰਕੇ ਚਲਾ ਜਾਂਦਾ ਨ ਕੋਈ ਰੋਕਣਵਾਲਾ ਤੇ ਨ ਕੋਈ ਫੜਨ ਵਾਲਾ। ਪਿਛਲੇ ਦਿਨ ਇੱਕ ਲੜਕੀ ਆਪਣੀ ਮਾਂ ਨਾਲ ਜਾਂਦੀ ਛੋਟੇ ਬਿਜਲੀ ਘਰ ਲੱਗੇ ਟੋਏ ਲੱਗੇ ਡਿੱਗੀ ਕੀ ਬ੍ਰੇਕ ਲਗਾਉਣ ਤੇ ਵੀ activa ਰੁਕੀ ਨਹੀਂ ਅਤੇ ਟੋਏ ਤੋਂ ਘਿਸਦੀ ਹੋਈ ਚੌਂਕ ਤੱਕ ਜਾ ਪੁੱਜੀ ਅਤੇ ਬੜੀ ਮੁਸ਼ਕਲ ਨਾਲ ਟਰੱਕ ਥੱਲੇ ਆਉਣ ਤੋਂ ਬੱਚੀ। ਕਾਦੀਆਂ ਵਿੱਚ ਨ ਕੋਈ ਟ੍ਰੈਫਿਕ ਸਿਗਨਲ ਹਨ, ਨ ਕੋਈ ਟ੍ਰੈਫਿਕ ਪੁਲੀਸ ਵਾਲਾ, ਨ ਸੜਕਾਂ ਦੀ ਮੁਰਮਤ ਹੁੰਦੀ ਹੈ। ਐਥੋਂ ਤੱਕ ਕਿ ਕਾਦੀਆਂ ਜਾਂ ਕਾਦੀਆਂ ਜਾਂ ਗੁਰਦਾਸਪੁਰ ਜਿਲਾ ਇਸ ਗਰੀਵਾਨਸ ਵਿਭਾਗ ਵਿੱਚ ਦਰਜ ਨਹੀਂ ਹੈ । ਕਾਦੀਆਂ ਸ਼ਹਿਰ ਵਿੱਚ ਕਿਸੇ ਤਰਾਂ ਦੇ ਜਾਣਕਾਰੀ ਬੋਰਡ ਨਹੀਂ ਲੱਗੇ ਜਿਸ ਵਿੱਚ ਸੜਕਾਂ ਅਤੇ ਮੁੱਖ ਥਾਵਾਂ ਦੇ ਨਾਂ ਲਿਖੇ ਹੋਣ ਜਦਕਿ ਗੈਰ ਕਨੂਣੀ ਰੂਪ ਵਿੱਚ ਥਾਂ ਥਾਂ ਪੋਸਟਰ ਅਤੇ ਬੈਨਰ ਲੱਗੇ ਮਿਲ ਜਾਂਦੇ। ਕਾਦੀਆਂ ਤੇ ਕਈ ਚੋਂਕ ਇਹਨਾਂ ਬਨੇਰ ਕਰਕੇ ਦਿਖਾਈ ਹੀ ਨਹੀਂ ਦਿੰਦੇ। ਜੋ ਵੀ ਦੁਰਘਟਨਾਵਾਂ ਦਾ ਕਰਨ ਹਨ। ਪ੍ਰਸ਼ਾਸਨ ਨੂੰ ਇਸ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ । ਜਿਸਦੀ ਸ਼ੁਰੂਆਤ ਗੈਰ ਕਨੂਣੀ ਪਾਰਕਿੰਗ, ਟੋਏਆ ਨਾਲ ਭਰੀਆਂ ਸੜਕਾਂ ਦਾ ਨਿਪਟਾਰਾ ਕਰਕੇ ਅਤੇ ਮੇਨ ਬਜ਼ਾਰ ਅਤੇ ਕਾਲਜ ਰੋਡ, ਜਿੱਥੇ ਬਹੁਤ ਸਾਰੇ ਲੋਕਾਂ ਦਾ ਆਉਣ ਜਾਣਾ ਹੈ ਉੱਥੇ ਇੱਕ ਇੱਕ ਪਬਲਿਕ ਟੋਇਲੇਟ ਬਣਾਉਣ ਚਾਹੀਦਾ। ਜੋ ਪਿੰਡਾਂ ਤੋਂ ਪੜ੍ਹਨ ਆਉਂਦੀਆਂ ਧੀਆਂ ਅਤੇ ਪੁੱਤਰਾਂ ਦੇ ਲਈ ਜਰੂਰੀ ਹੈ।  ਇਸਦੇ ਨਾਲ ਕਾਦੀਆਂ ਵਿੱਚ ਕਾਲਜ ਰੋਡ ਤੇ ਸੀਸੀ ਟੀਵੀ ਕੈਮਰਾ ਲਗਾਏ ਜਾਂ ਜਿਸ ਨਾਲ ਧੀਆਂ ਭੈਣਾਂ ਨੂੰ ਛੇੜਨ ਅਤੇ ਬੱਚਿਆਂ ਨੂੰ drug ਵਰਗੀ ਸਮੱਸਿਆ ਤੋਂ ਬਚਿਆ ਜਾਵੇ । ਸਕੂਲਾਂ ਕਾਲਜਾਂ ਲਾਗੇ ਪ੍ਰੇਸਸਰ ਹਾਰਨ, ਅਤੇ ਹੋਰ ਆਵਾਜ਼ ਵਾਲੇ ਵਾਹਨਾਂ ਨੂੰ ਰੋਕਿਆ ਜਾਵੇ । 18 ਸਾਲਾਂ ਤੋਂ ਘੱਟ ਵਾਹਨ ਚਲਾਉਂਦੇ ਬੱਚਿਆਂ ਨੂੰ ਰੋਕਿਆ ਜਾਵੇ ਜਿਸ ਨਾਲ ਟ੍ਰਾਫ਼ੀਕ ਘਟੇਗਾ ਅਤੇ ਦੁਰਘਟਨਾਵਾਂ ਘੱਟ ਹੋਣਗੀਆਂ । ਸੜਕਾਂ ਨੂੰ ਚੋੜਾ ਕੀਤਾ ਜਾਵੇ ਅਤੇ ਸੈਂਟਰ ਸਮਾਲ divider ਲੱਗਿਆ ਜਾਵੇ ਜਾਂ ਗਲਤ ਔਵਰ ਟੇਕ ਨੂੰ ਰੋਕਣ ਲਈ ਫ਼੍ਰੀ ਟ੍ਰੈਫਿਕ ਰੁਲਸ ਦੀ ਕਲਾਸਾਂ ਲਗਾਈਆਂ ਜਾਣ। ਹਰ ਗਲੀ ਅਤੇ ਮੋਹਲੇ ਦੇ ਹੋਰਡਿੰਗ ਲੱਗੇ ਹੋਣ ਜਿਸ ਨਾਲ ਲੋਕਾਂ ਨੂੰ ਓਹ ਥਾਂ ਲੱਬਣਾ ਅਸਾਨ ਹੋ ਜਾਵੇ ਅਤੇ ਟ੍ਰੈਫਿਕ ਜਾਮ ਨ ਲੱਗੇ ।  ਮੇਨ ਬਜ਼ਾਰ ਜਾਂ ਛੋਟੇ ਬਿਜਲੀ ਘਰ ਲਾਗੇ ਇੱਕ ਅੰਡਰਗ੍ਰਾਉਂਡ ਪਾਰਕਿੰਗ ਬਣਾਈ ਜਾਵੇ ਜਿਸ ਨਾਲ ਟ੍ਰੈਫਿਕ ਨੂੰ ਘਟੀਆ ਜਾਂ ਸਕੇ। ਕਾਦੀਆਂ ਦੇ ਮੁੱਖ ਰਸਤਿਆਂ ਨੂੰ ਦਰੁਸਤ ਕੀਤਾ ਜਾਵੇ ਜਿਵੇਂ ਕਾਦੀਆਂ ਹਸਪਤਾਲ (ਕਾਦੀਆਂ ਤੋਂ ਲੀਲਕਲਾਂ) ਦੇ ਰਸਤੇ ਨੂੰ, ਕਾਦੀਆਂ ਤੋਂ ਸਕੂਲਾਂ ਦੇ ਰਸਤੇ, ਕਾਦੀਆਂ ਤੋਂ ਹੋਰ ਸੇਹਤ ਕੇਂਦਰਾਂ ਦੇ ਰਸਤੇ ਜੋ ਦੁਰਘਟਨਾ ਦੇ ਲਈ ਜਾਦਾ ਖਤਰੇ ਹੇਠ ਹਨ ।


Marked to Honorable DC Gurdaspur.

Topics

Post a Comment

0Comments

Post a Comment (0)

Stay Connected With Us

Good Governance Posse is officially available on Whatsapp Messenger, Facebook Chat and on Dedicated Kutumb Group.
Whatsapp Community is a dedicated group on Whatsapp Messenger to stay updated.
Enroll yourself to GGP Community. A dedicated Kutumb of Good Governance Lovers.
We have dedicated facebook messenger account where you can drop you messges.

Gov. Updates

News Updates

Contact Us

Name

Email *

Message *