ਸਤਿਕਾਰ ਯੋਗ ਅਧਿਕਾਰੀ ਜੀ, ਆਪ ਜੀ ਨੂੰ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਮੈਂ ਇਹ ਸ਼ਿਕਾਇਤ ਕਰ ਰਿਆ ਹਾਂ ਕੀ ਸਰਕਾਰੀ ਵੈੱਬਸਾਈਟ ਤੇ ਦਿੱਤੇ ਸਰਕਾਰੀ ਦਫਤਰਾਂ ਦੇ ਫ਼ੋਨ ਨੰਬਰ ਕੁਝ ਤਾਂ ਵਰਤੋਂ ਵਿੱਚ ਨਹੀਂ ਹਨ ਅਤੇ ਕਈ ਨੰਬਰ ਕੋਈ ਉਠਾਉਂਦਾ ਹੀ ਨਹੀਂ। ਜਿਵੇਂ SDM ਬਟਾਲਾ ਦਾ ਨੰਬਰ ਕੋਈ ਨਹੀਂ ਉਠਾਉਂਦਾ, ਜਿਲ੍ਹਾ ਸਿੱਖਿਆ ਦਫ਼ਤਰ ਦਾ ਨੰਬਰ ਵਰਤੋਂ ਵਿੱਚ ਨਹੀਂ ਹੈ । ਅਤੇ ਹੋਰ ਗੁਰਦਾਸਪੁਰ ਦੀ ਵੈੱਬਸਾਈਟ ਤੇ ਦਿੱਤੇ ਨੰਬਰ ਵਰਤੋਂ ਵਿੱਚ ਨਹੀਂ ਹਨ ਜਾਂ ਗਲਤ ਹਨ ਜਿਸ ਵਿੱਚ ਸਿਵਿਲ ਸਰਜਨ ਦਾ ਵੀ ਇੱਕ ਨੰਬਰ ਹੈ। ਗੁਰਦਾਸਪੁਰ ਜਿਲ੍ਹਾ ਆਨਲਾਇਨ ਸੇਵਾਵਾਂ ਜਿਵੇਂ ਆਰ ਟੀ ਆਈ ਅਤੇ ਸ਼ਿਕਾਇਤ ਦੀ ਲਿਸਟ ਵਿੱਚ ਵੀ ਨਹੀਂ ਆਉਂਦਾ। ਆਪ ਜੀ ਨੂੰ ਦੱਸਣਾ ਚਾਉਂਦਾ ਹਾਂ ਕੀ ਕਾਦੀਆਂ ਦਾ ਕੋਈ ਵਿਭਾਗ ਆਨਲਾਇਨ ਨਹੀਂ ਹੈ ਪੋਰਟਲ ਉਤੇ ਤੇ ਨ ਹੀ ਦਿੱਤੇ ਗਏ ਨੰਬਰ ਸੇਵਾ ਵਿੱਚ ਆਉਂਦੇ। ਕ੍ਰਿਪਾ ਕਰਕੇ ਜਿਲ੍ਹਾ ਗੁਰਦਾਸਪੁਰ ਵਿੱਚ ਆਉਂਦੇ ਹਰੇਕ ਸਰਕਾਰੀ ਅਧਾਰੇ ਨੂੰ ਆਨਲਾਇਨ ਕੀਤਾ ਜਾਵੇ ਅਤੇ ਓਹਨਾਂ ਦੇ ਸਹੀ ਨੰਬਰ ਸਾਂਝੇ ਕੀਤੇ ਜਾਣ ਇਸਦੇ ਨਾਲ ਨਾਲ ਪੰਜਾਬ ਦੇ ਆਯੁਰਵੇਦ ਵਿਭਾਗ, ਸਿੱਖਿਆ ਵਿਭਾਗ, ਰਵਿਦਾਸ ਯੂਨੀਵਰਸਿਟੀ ਦੇ ਸਾਰੇ ਵਿਭਾਗ ਆਨਲਾਇਨ ਜੋੜੇ ਜਾਨ ਅਤੇ ਓਹਨਾਂ ਦੇ ਸੰਪਰਕ ਅਧਿਕਾਰੀ ਦੇ ਨਾਂ ਅਤੇ ਈਮੇਲ ਸਾਹਿਤ ਉਪਲਬਧ ਕਰਵਾਏ ਜਾਣ ।
ਸ਼ਿਕਾਇਤ ਤੋਂ ਬਾਅਦ ਅਧਿਕਾਰੀਆਂ ਨੂੰ ਦਿੱਤੇ ਗਏ ਆਦੇਸ਼ - ਦੇਖਣ ਯੋਗ ਹੈ ਕਦੋਂ ਅਧਿਕਾਰੀਆਂ ਦੇ ਕੰਨ ਚ ਝੂੰ ਰੇਂਗਦੀ ਹੈ।