ਜਿਲੇ ਵਿੱਚ ਨਹੀਂ ਆਯੁਰਵੇਦ ਦੇ ਮਾਹਿਰ ਡਾਕਟਰ ਅਜੇਹਾ ਮੇਰਾ ਨਹੀਂ ਬਲਕਿ ਆਯੁਰਵੈਦਿਕ ਵਿਭਾਗ ਗੁਰਦਾਸਪੁਰ ਦੇ ਅਧਿਕਾਰੀ ਦਾ ਹੈ ।
ਵਿਸ਼ਾ ਸੀ ਕਾਦੀਆਂ ਵਿਖੇ ਆਯੁਰਵੈਦਿਕ ਹਸਪਤਾਲ ਖੋਲਣ ਦੀ ਮੰਗ ਦਾ ਜਿਸ ਵਿੱਚ ਪਹਿਲਾਂ ਵੀ ਇਸ ਮੰਗ ਨੂੰ ਰੱਖਿਆ ਗਿਆ ਹੈ ।
- ਇਹ ਮੰਗ ਆਮ ਆਦਮੀ ਪਾਰਟੀ ਦੇ ਸਚਿਵ ਅੱਡਵੋਕਤੇ ਸ਼੍ਰੀ ਜਗਰੂਪ ਸਿੰਘ ਸੇਖਵਾਂ ਜੀ ਕੋਣ ਰੱਖੀ ਗਈ ।
- ਇਹ ਮੰਗ ਮਾਣਯੋਗ ਡੀ ਸੀ ਸਾਹਿਬ ਆਗੈ ਰੱਖੀ ਗਈ
- ਇਹ ਮੰਗ ਪੰਜਾਬ ਹੈਲਥ ਵਿਭਾਗ ਕੋਲ ਰੱਖੀ ਗਈ
- ਇਹ ਮੰਗ ਮੁੱਖ ਮੰਤਰੀ ਸਾਹਿਬ ਕੋਲ ਰੱਖੀ ਗਈ
- ਇਹ ਮੰਗ ਅਯੁਸ਼ ਮੰਤਰੀ ਕੇਂਦਰ ਸਰਕਾਰ ਕੋਲ ਰੱਖੀ ਗਈ
- ਭਾਜਪਾ ਏਮਪੀ ਸੰਨੀ ਦਿਓਲ ਦੇ ਪੀ ਏ ਨੂੰ ਦਿੱਤੀ
ਇਸ ਮੰਗ ਤੇ ਹਰ ਸਰਕਾਰੀ ਤੰਤਰ ਵੱਲੋਂ ਆਯੁਰਵੇਦ ਵਿਭਾਗ ਡਾਇਰੈਕਟਰ ਨੂੰ ਲਿਖ ਦਿੱਤਾ ਜਾਂਦਾ ਅਤੇ ਡਾਇਰੈਕਟਰ ਅਤੇ ਡੀ ਸੀ ਸਾਹਿਬ ਵੱਲੋਂ ਵੀ ਜਿਲਾ ਅਧਿਕਾਰੀ ਨੂੰ ਲਿਖ ਦਿੱਤਾ ਜਾਂਦਾ ਪਰ ਇਸਤੋਂ ਅੱਗੇ ਕਾਰਵਾਈ ਹੁੰਦੀ ਨਹੀਂ ਦਿਖਾਈ ਦਿੱਤੀ । ਇਸ ਵਿਸ਼ੇ ਤੇ ਹਸਪਤਾਲ ਦੀ ਮੰਗ ਨੂੰ ਦੋਬਾਰਾ ਉਠਾਇਆ ਤੇ ਉੱਤਰ ਵਿੱਚ ਪ੍ਰਾਪਤ ਹੋਇਆ ਕਿ ਕਾਦੀਆਂ ਵਿੱਚ ਪਹਿਲਾਂ ਤੋਂ ਸਾਡੀ ਡੇਸਪੇੰਸਰੀ ਹੈ ।
ਸ਼੍ਰੀ ਮਾਨ ਜੀ, ਕਾਦੀਆਂ ਵਿਖੇ ਕੋਈ ਆਯੁਰਵੈਦਿਕ ਡਾਕਟਰ ਉਪਲਬਧ ਨਹੀਂ ਹੈ। ਪਿਛਲੇ 2 ਹਫ਼ਤੇ ਤੋਂ ਸਰਕਾਰੀ ਹਸਪਤਾਲ ਜਾਣ ਤੇ ਡਾਕਟਰ ਉਪਲਬਧ ਨਹੀਂ ਹੈ ਕੇਵਲ ਇੱਕ ਫਰਮੇਸਿਸਟ ਅਤੇ ਇੱਕ ਹੇਲਪੇਰ ਉਪਲਬਧ ਮਿਲੇ। ਛੋਟੇ ਬਚੇਂ ਦੇ ਲਈ ਕੋਈ ਦਵਾਈ ਵੀ ਉਪਲਬਧ ਨਹੀਂ ਸੀ। ਕਾਦੀਆਂ, ਬਟਾਲਾ ਅਤੇ ਗੁਰਦਾਸਪੁਰ ਵਿੱਚ ਸਰਕਾਰੀ ਤੌਰ ਤੇ ਉਪਲਬਧ ਆਯੁਰਵੈਦਿਕ ਡਾਕਟਰਾਂ ਦੀ ਜਾਣਕਾਰੀ ਓਹਨਾਂ ਦੇ ਸਮੇ ਅਨੁਸਾਰ ਸਾਂਝੀ ਕੀਤੀ ਜਾਵੇ ਤਾਂ ਜੋ ਮਰੀਜ ਜਾਣ ਸਕਣ ਕੌਣ ਕਦੋਂ ਉਪਲਬਧ ਹੈ। ਜਿਲੇ ਵਿੱਚ ਸਰਕਾਰੀ ਆਯੁਰਵੈਦਿਕ ਸਪੈਸ਼ਲਿਟ ਦੇ ਨਾਂ ਅਤੇ ਉਪਲਬਦ ਹੋਣ ਦਾ ਸਮਾਂ ਅਤੇ ਥਾਂ ਦੱਸੀ ਜਾਵੇ ਜਿਸ ਵਿੱਚ 1) Kayachikitsa 2)Shalya Tantra 3)Shalakya Tantra 4)Stri Roga and Prasuti Tantra 5)Kaumarabhritya 6) Swasthyavritta 7)Panchakarma ਦੇ ਮਾਹਿਰਾਂ ਦੇ ਨਾਂ ਓਹਨਾਂ ਦੇ ਉਪਲਬਧ ਹੋਣ ਦੀ ਥਾਂ ਅਤੇ ਸਮਾਂ ਅਤੇ ਓਹਨਾਂ ਵੱਲੋਂ ਦਿੱਤੀਆਂ ਜਾਂ ਵਾਲਿਆਂ ਸੇਵਾਵਾਂ ਦਾ ਪੂਰਾ ਵੇਰਵਾ ਦਿੱਤਾ ਜਾਵੇ। ਜੇ ਕਰ ਉਪਰੋਕਤ 7 ਮਾਹਿਰ ਉਪਲਬਧ ਨਹੀਂ ਹਨ ਤਾਂ ਉਪਲਬਧ ਨ ਹੋਣ ਦਾ ਕੀ ਕਾਰਣ ਹੈ । ਕਾਦੀਆਂ ਸ਼ਹਿਰ ਵਿੱਚ ਸਰਕਾਰੀ ਆਯੁਰਵੈਦਿਕ ਹਸਪਤਾਲ ਲਈ ਡਿਪਟੀ ਕਮਿਸ਼ਨਰ ਵੱਲੋਂ ਸਰਵੇ ਲਈ ਆਦੇਸ਼ ਦਿੱਤੇ ਗਏ ਸਨ ਓਸ ਉੱਤੇ ਕੀ ਕਾਰਵਾਈ ਕੀਤੀ ਗਈ ਹੈ। ਕੀਤੀ ਗਏ ਸਰਵੇ ਦੀ ਜਾਣਕਾਰੀ ਸਾਂਝੀ ਕੀਤੀ ਜਾਵੇ ।
ਸ਼ਿਕਾਇਤ ਨੰਬਰ: 20240288259
ਉਪਰੋਕਤ ਕਾਰਵਾਈ ਤੋਂ ਬਾਅਦ ਇੱਕ ਹੋਰ ਸ਼ਿਕਾਇਤ ਦਰਜ ਕੀਤੀ ਗਈ ਜੋ ਇਸ ਪ੍ਰਕਾਰ ਹੈ ।
Department DIRECTORATE OF AYURVEDA
District GURDASPUR
Title ਬਿਮਾਰੀ ਹੋਣ ਤੇ ਡਾਕਟਰ ਦੀ ਡਯੂਟਿ ਵਾਲੇ ਦਿਨ ਦਾ ਕਰਨਾ ਹੋਵੇਗਾ ਇੰਟੇਜਾਰ?
Description ਕਾਦੀਆਂ ਵਿਖੇ ਆਯੁਰਵੈਦਿਕ ਡਿਸਪੇੰਸਰੀ ਨੂੰ ਪਹਿਲਾਂ ਤੇ ਕਾਦੀਆਂ ਸਹਿਰ ਤੋਂ ਬਾਹਰ ਲੀਲਕਲਾਂ ਰੋਡ ਤੇ ਇੱਕ ਪਿੰਡ ਵਿੱਚ ਲੈ ਜਾਇਆ ਗਿਆ ਉੱਤੋਂ ਉੱਥੇ ਮੌਜੂਦ ਡਾਕਟਰ ਸਾਹਿਬ ਜੀ ਨੂੰ ਦਿਨ ਵਾਰ ਡਿਊਟੀ ਨੂੰ ਵੰਡ ਦਿੱਤਾ ਗਿਆ। ਪਿਛਲੇ ਦਿਨੀਂ ਆਪਣੀ ਬੇਟੀ ਦੀ ਆਯੁਰਵੈਦਿਕ ਦਵਾ ਇਲਾਜ ਲਈ ਡੇਸਪੇੰਸਰੀ ਤੋਂ ਪਤਾ ਲੱਗਾ ਕੀ ਡਾਕਟਰ ਸਾਹਿਬ ਧੰਨਦੋਈ ਡਿਊਟੀ ਤੇ ਹਨ। ਅਜੇਹਾ 3 ਵਾਰ ਜਾਣ ਤੇ ਹੋਇਆ ਹਾਲਾਂਕਿ ਡਾਕਟਰ ਸਾਹਿਬਾ ਨਾਲ ਫੋਨ ਤੇ ਗੱਲ ਉਪਰਾਂਤ ਪਤਾ ਲੱਗਾ ਕਿ ਬੱਚਿਆਂ ਲਈ ਕੋਈ ਦਵਾਈ ਡੇਸਪੇੰਸਰੀ ਤੇ ਹੀ ਉਪਲਬਧ ਨਹੀਂ ਹੈ। ਜਿਸਦੀ ਸ਼ਿਕਾਇਤ ਕੀਤੀ ਤਾਂ ਜਿਲਾ ਅਧਿਕਾਰੀ ਵੱਲੋਂ ਜਵਾਬ ਵਿੱਚ ਦੱਸਿਆ ਗਿਆ ਕਿ ਡਾਕਟਰ ਸਾਹਿਬਾ ਦੀ ਡਿਊਟੀ ਧਣਦੋਈ ਵਿੱਚ ਲਗਾਈ ਗਈ ਹੈ 3 ਦਿਨ ਅਤੇ 3 ਦਿਨ ਕਾਦੀਆਂ। ਮੇਰਾ ਇਹ ਸਵਾਲ ਹੈ ਕਿ ਜੇ ਕਰ ਕਿਸੇ ਨੂੰ ਪਰੇਸ਼ਾਨੀ ਹੈ ਪਰ ਡਾਕਟਰ ਦੀ ਡਿਊਟੀ ਧਣਦੋਈ ਹੈ ਕਿ ਮਰੀਜ ਬਿਨਾਂ ਇਲਾਜ ਤੋਂ ਰਹੇ? ਡਾਕਟਰ ਹੀ ਜਾਂਚ ਕਰ ਸਕਦਾ ਹੈ ਜੇ ਕੋਈ ਮਰੀਜ਼ ਡਾਕਟਰ ਨੂੰ ਮਿਲਣ ਆਉਂਦਾ ਹੈ ਕਿ ਡਾਕਟਰ ਦੀ ਬਿਨਾਂ ਜਾਂਚ ਤੋਂ ਹੀ ਦਵਾਈ ਦੇ ਦਿੱਤੀ ਜਾਂਦੀ ਹੈ? ਇਹ ਕੈਸੀ ਪ੍ਰਣਾਲੀ ਪੰਜਾਬ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ? ਦੂਸਰਾ ਜਿਲੇ ਵਿੱਚ ਇੱਕ ਦ੍ਰਵਗੁਣ ਦੇ ਮਾਹਿਰ ਤੋਂ ਇਲਾਵਾ ਕੋਈ ਮਾਹਿਰ ਹੀ ਨਹੀਂ। ਜੇ ਕਰ ਕੋਈ ਕਾਦੀਆਂ ਵਿੱਚ ਔਰਤ ਆਯੁਰਵੈਦਿਕ ਤਰੀਕੇ ਨਾਲ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈਂ ਤਾਂ ਕਿੱਥੇ ਨੇ ਸਰਕਾਰੀ ਆਯੁਰਵੈਦਿਕ ਇੰਤਜਾਮ। ਪ੍ਰਸੂਤੀ ਤੰਤਰ ਦੀ ਮਾਹਿਰ ਕਿੱਥੇ ਹੈ? ਜੇ ਕਰ ਕਿਸੇ ਨੂੰ ਅਜਿਹੀ ਬਿਮਾਰੀ ਹੈ ਜੋ ਪੰਚਕ੍ਰਮ ਨਾਲ ਠੀਕ ਹੋ ਸਕਦੀ ਹੈ ਤਾਂ ਕਿੱਥੇ ਹੈਂ ਪੰਚਕ੍ਰਮ। ਗਰੀਬ ਅਤੇ ਬਿਮਾਰ ਇਨਸਾਨ ਇਲਾਜ ਲਈ ਪਟਿਆਲੇ ਜਾਵੇ? ਇਹ ਤਾਂ ਸਿੱਧੇ ਤੌਰ ਤੇ ਅੰਗਰੇਜੀ ਦਵਾਈਆਂ ਅਤੇ ਅੰਗਰੇਜੀ ਇਲਾਜ ਨੂੰ ਪ੍ਰੋਮੋਟ ਕੀਤਾ ਜਾ ਰੀਆ ਹੈ। ਵਿਭਾਗ ਕਾਦੀਆਂ ਵਿੱਚ ਆਯੁਰਵੈਦਿਕ ਹਸਪਤਾਲ ਦੀ ਮੰਗ ਤੇ ਜਵਾਬ ਦੇਵੇ ਜਿਸ ਤਰ੍ਹਾਂ ਜਿਲਾ ਅਧਿਕਾਰੀ ਨੇ ਇਸਨੂੰ ਆਪਣੇ ਜਵਾਬ ਵਿੱਚ ਲਿਖਿਆ ਹੈ। ਮੇਰੀ ਬੇਨਤੀ ਹੈ ਜਲਦ ਤੋਂ ਜਲਦ ਹਸਪਤਾਲ ਖੋਲਿਆ ਜਾਵੇ ਅਤੇ ਜਦੋਂ ਤਕ ਹਸਪਤਾਲ ਨਹੀਂ ਖੋਲਿਆ ਜਾਂਦਾ ਉਦੋਂ ਤਕ ਆਯੁਰਵੈਦਿਕ ਡਿਸਪੇੰਸਰੀ ਨੂੰ ਕਾਦੀਆਂ ਸ਼ਹਿਰ ਵਿੱਚ ਸ਼ਿਫਟ ਕੀਤਾ ਜਾਵੇ ਅਤੇ ਡਾਕਟਰ ਦਾ 7 ਦਿਨ ਲਾਜਮੀ ਕੀਤਾ ਜਾਵੇ ਅਤੇ ਇੱਕ ਪ੍ਰਸੂਤੀ ਤੰਤਰ ਅਤੇ ਪੰਚਕ੍ਰਮ, ਸ਼ਲਯ ਅਤੇ ਬਾਕੀ ਮਾਹਿਰਾਂ ਦੀ ਡਿਊਟੀ ਹਫ਼ਤੇ ਵਿੱਚ ਇੱਕ ਦਿਨ ਕਾਦੀਆਂ ਵਿਜ਼ਿਟ ਤੇ ਲਗਾਈ ਜਾਵੇ। ਇਸਦੇ ਨਾਲ ਜਿਲਾ ਅਧਿਕਾਰੀ ਨੂੰ ਹਦਾਇਤਾਂ ਦਿੱਤੀਆਂ ਜਾ ਕਿ ਜਿਲੇ ਵਿੱਚ ਆਯੁਰਵੈਦਿਕ ਦਵਾ ਕੇਂਦਰ ਅਤੇ ਡਾਕਟਰ ਦੀ ਚੈਕਿੰਗ ਕੀਤੀ ਜਾਵੇ ਅਤੇ ਅੰਗਰੇਜੀ ਦਵਾਈਆਂ ਵੇਚਣ ਤੇ ਕਾਰਵਾਈ ਕੀਤੀ ਜਾਵੇ । ਮਹੀਨੇ ਵਿੱਚ 1 ਦਿਨ ਜਿਲਾ ਅਧਿਕਾਰੀ ਕਾਦੀਆਂ ਵਿੱਚ ਸ਼ਿਕਾਇਤ ਮੰਚ ਅਤੇ ਰੋਗ ਨਿਵਾਰਨ ਕੈਂਪ ਲਗਾਉਣ ਜਿਸ ਵਿੱਚ ਸ਼ਹਿਰ ਦੇ ਲੋਕਾਂ ਦਾ ਇਲਾਜ ਅਤੇ ਓਹਨਾਂ ਦੀ ਸਮੱਸਿਆਵਾਂ ਨੂੰ ਸੁਣਿਆ ਅਤੇ ਸੁਲਝਾਇਆ ਜਾਵੇ । ਮੈਂ ਉਮੀਦ ਕਰਦਾਂ ਹਾਂ ਮੇਰੀ ਸ਼ਿਕਾਇਤਾਂ ਤੇ ਜਲਦ ਤੋਂ ਜਲਦ ਕਾਰਵਾਈ ਕਰਦੇ ਹੋਏ ਜਿਲਾ ਅਧਿਕਾਰੀ ਨੂੰ ਆਦੇਸ਼ ਦਿੱਤੇ ਜਾਣ ।
ਜਿਸਦੇ ਉੱਤਰ ਦਾ ਇੰਤਜਾਰ ਹੈ ।
ਨਿਉਕਤ ਅਧਿਕਾਰੀ
Grievance assigned to
Sh. MURSHID IMAM, DISTRICT AYURVEDIC AND UNANI OFFICER(DAUO ROPAR)
Email: dauo.ayush.ropar@punjab.gov.in
Mobile: 7009038720
ਅੱਗੇ ਭੇਜੀ ਗਈ ਕਾਰਵਾਈ ਲਈ
ਇਸ ਬਾਰੇ ਮੈਂ ਦੱਸਣਾ ਚਹਾਗਾਂ ਕਿ ਨਿਯੁਕਤ ਅਧਿਆਕਰੀ ਰੇਟਾਇਰ ਹੋ ਚੁੱਕਾ ਹੈ ਅਧਿਕਾਰੀ ਨਵੇ ਅਧਿਕਾਰੀ ਦਾ ਨਾਂ ਦਰਜ ਨਹੀਂ ਕਰਵਾ ਰਹੇ ਅਤੇ ਪਿਛਲੇ ਅਧਿਕਾਰੀ ਦੇ ਨਾਂ ਨੂੰ ਹੀ ਇਸਤੇਮਾਲ ਕਰਦੇ ਆ ਰਹੇ ਜਦੋਂ ਕੋਈ ਕਾਰਵਾਈ ਹੋਵੇਗੀ ਤਾਂ ਬੇਨਤੀ ਕਰਤਾ ਦੇ ਬਿਆਨ ਗਲਤ ਹੋ ਜਾਣਗੇ ਕਿਓਂ ਓਹ ਸ਼ਿਕਾਇਤ ਉੱਪਰ ਦਰਜ ਨਾਮ ਦੇ ਅਧਿਕਾਰੀ ਦੀ ਕਰੇਗਾ ਪਰ ਓਹ ਤਾਂ ਰਿਟਾਇਰ ਹੋ ਗਿਆ ਹੈ । ਇਸਨੂੰ ਆਖਦੇ ਮਿਸ ਮੈਨੇਜਮੈਂਟ ਅਤੇ ਕੋਈ ਨਹੀਂ ਸੁੰਨਦਾ ਸਰਕਾਰੀ ਤੰਤਰ ਵਿੱਚ ।