.jpeg)
ਅਜੇਹਾ ਵੇਖਿਆ ਜਾ ਰਿਹਾ ਹੈ ਕਿ ਸਕੂਲ ਕਾਲਜ ਜਾਂ ਹੋਰ ਵਿਦਿਅਕ ਅਧਾਰੇ ਆਪਣੀ ਮਨਮਰਜੀ ਕਰਦੇ ਹੋਏ ਸਰਕਾਰੀ ਛੂਟੀਆਂ ਤੇ ਵੀ ਸਕੂਲ ਲੱਗਾ ਲੈਂਦੇ ਹਨ ਕਦੇ ਬੱਚੇਆ ਨੂੰ ਛੁੱਟੀ ਕਰਕੇ ਸਟਾਫ ਨੂੰ ਬੁਲਾ ਲੈਂਦੇ ਹਨ। ਇਸ ਬਾਰੇ ਪਿਛਲੇ ਲਂਬੇ ਸਮੇ ਤੋਂ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਕੋਲ ਸ਼ਿਕਾਇਤਾਂ ਦਰਜ ਹੋ ਰਹੀਆਂ ਸਨ। ਜਿਸ ਵਿੱਚ ਪਿਛਲੇ ਸਾਲ ਕੇਂਦਰ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਇਹ ਦੱਸਿਆ ਹੈ ਕਿ ਸਿੱਖਿਆ ਅਤੇ ਸੇਹਤ ਸਿੱਧੇ ਤੌਰ ਤੇ ਰਾਜ ਸਰਕਾਰ ਦੇ ਅਧਿਕਾਰ ਅਧੀਨ ਹੈ ਇਸ ਲਈ ਇਸ ਬਾਰੇ ਨੋਟੀਫਿਕੇਸ਼ਨ ਰਾਜ ਸਰਕਾਰ ਨੇ ਜਾਰੀ ਕਰਨ ਹੁੰਦਾ ਹੈ।
ਕਾਫੀ ਸਮੇ ਤੋਂ ਚੱਲ ਰਹੀ ਸ਼ਿਕਾਇਤ ਉੱਤੇ ਇਸ ਸਾਲ ਰਾਜ ਸਰਕਾਰ ਉਸਤੋਂ ਬਾਅਦ ਜਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਹਦਾਇਤਾਂ ਦਿੰਦੇ ਹੋਈਏ ਆਖਿਆ ਹੈ ਕਿ ਕੋਈ ਵੀ ਸਿੱਖਿਅਕ ਅਧਾਰਾ ਸਰਕਾਰੀ ਛੂਟੀਆਂ ਜੋ ਗੱਜਟੇਡ ਹਨ ਤੇ ਛੁੱਟੀ ਨਹੀਂ ਕਰਦਾ ਤਾਂ ਉਸਦੇ ਉੱਤੇ ਕਾਰਵਾਈ ਕੀਤੀ ਜਾਵੇਗੀ।
ਇਹ ਕਾਰਵਾਈ ਅਤੇ ਨੋਟਿਸ ਇਸ ਲਈ ਜਾਰੀ ਹੋਇਆ ਹੈ ਕਿ ਕਈ ਸਕੂਲ ਮਹਾ-ਸ਼ਿਵਰਾਂਤਰੀ ਤੇ ਸਕੂਲ ਲੱਗਾ ਕੇ ਉੱਥੇ ਸਟਾਫ ਨੂੰ ਬੁਲਾਇਆ ਹੋਇਆ ਸੀ ਜਿਸ ਕਾਰਣ ਕਈ ਹਿੰਦੂ ਧਰਮ ਨੂੰ ਮਣਨ ਵਾਲੇ ਸਟਾਫ ਮੈਂਬਰ ਸਵੇਰ ਦੀ ਪੂਜਾ ਨਹੀਂ ਕਰ ਪਾਏ ਕੀਓਕਿ ਓਹਨਾਂ ਨੂੰ ਸਕੂਲ ਜਾਣਾ ਸੀ। ਇਸ ਮੁੱਦਾ ਸਿੱਧੇ ਤੌਰ ਤੇ ਧਾਰਮਿਕ ਭਾਵਨਾਵਾਂ ਅਨੁਸਾਰ ਮਨਾਉਣ ਤੋਂ ਰੋਕਣ ਅਤੇ ਓਹਨਾਂ ਦੀ ਧਾਰਮਿਕ ਸਵਤਾਂਤਰ ਦਾ ਸੀ ਜੋ ਸਵਤਾਂਤਰਤ ਓਹਨਾਂ ਨੂੰ ਭਾਰਤ ਦਾ ਸਮਵਿਧਾਨ ਦਿੰਦਾ ਹੈ ਅਤੇ ਜਿਸ ਦੇ ਆਧਾਰ ਤੇ ਸਰਕਾਰ ਗੱਜਟੇਡ ਛੂਟੀਆਂ ਘੋਸ਼ਿਤ ਕਰਦਿਆਂ ਹਨ।
ਅਜੇਹੇ ਕਈ ਮਾਮਲੇ ਈਦ, ਗੁਰਪੁਰਭ, ਗੁਡ ਫ੍ਰਾਇਡੇ, ਮਹਾਵੀਰ ਜਯੰਤੀ, ਬਾਲਮੀਕੀ ਜਯੰਤੀ ਆਦਿ ਤੇ ਵੀ ਵੇਖਣ ਨੂੰ ਮਿਲਦੇ ਹਨ । ਇਸ ਲਈ ਆਪਣੇ ਅਧਿਕਾਰਾਂ ਲਈ ਬੋਲਣ ਦੀ ਲੋੜ ਹੈ।