ਓਨਬੋਰਡ ਨਹੀਂ ਵਿਭਾਗ ਸਾਰੇ ਵਿਭਾਗ ਡੀਸੀ ਆਫਿਸ ਅਧੀਨ। ਓਨਬੋਰਡ ਦੀ ਵੀ ਕੀਤੀ ਹੈ ਸ਼ਿਕਾਇਤ। ਮੰਗੀ ਜਾਣਕਾਰੀ ਵੱਖ ਵੱਖ ਵਿਭਾਗਾਂ ਨੂੰ ਭੇਜਣ ਦਾ ਕਨੂਨੀ ਪਰਾਵਧਾਨ ।

Good Governance Posse
0

 


ਬੀਤੇ ਦਿਨੀਂ ਸਾਡੇ ਵੱਲੋਂ ਕੁਝ ਜਾਣਕਾਰੀਆਂ  ਡੀਸੀ ਆਫਿਸ ਵੱਲੋਂ ਮੰਗੀਆਂ ਗਈਆਂ ਸਨ। ਜਿਸ ਉੱਤੇ ਮਾਣਯੋਗ ਅਧਿਕਾਰੀ ਵੱਲੋਂ ਇਹ ਉੱਤਰ ਪ੍ਰਾਪਤ ਹੋਇਆ ਸੀ। ਓਹਨਾਂ ਦਾ ਕਹਣਾ ਵੀ ਠੀਕ ਹੈ ਸਾਰੇ ਪੀ ਆਈ ਓ ਵੱਖ ਹੁੰਦੇ ਹਨ। ਪਰ ਸਾਰੇ ਅਧਿਕਾਰੀ ਅਤੇ ਵਿਭਾਗ ਓਨਬੋਰਡ ਨਹੀਂ ਹਨ। ਜਿਸਦੀ ਕੰਪਲੇਂਟ ਕੀਤੀ ਗਈ ਹੈ ਅਤੇ ਸਰਕਾਰ ਅਤੇ ਹਾਈ ਕੋਰਟ ਵੱਲੋਂ ਆਦੇਸ਼ ਦਿੱਤੇ ਗਏ ਹਨ ਕਿ ਸਾਰੇ ਵਿਭਾਗ ਓਨਬੋਰਡ ਕੀਤੇ ਜਾਣ। ਜਿਸ ਉੱਤੇ ਪ੍ਰਾਪਤ ਉੱਤਰ ਵਿੱਚ ਦੱਸਿਆ ਗਿਆ ਹੈ ਕਿ ਹਜੇ ਸਾਰੇ ਵਿਭਾਗ ਓਨਬੋਰਡ ਨਹੀਂ ਕੀਤੀ ਗਏ ਪਰ ਓਨਬੋਰਡ ਕਰਨ ਦੇ ਆਦੇਸ਼ ਭੇਜ ਦਿੱਤੇ ਗਏ ਹਨ। 

ਓਨਬੋਰਡ ਤੋਂ ਬਿਨਾਂ ਵੀ ਆਰ ਟੀ ਆਈ ਟ੍ਰਾਂਸਫ਼ਰ ਕਰਨ ਦਾ ਹੈ ਪਰਾਵਧਾਨ
ਕਾਨੂੰਨ ਮੁਤਾਬਿਕ ਵੀ ਜੋ ਸਬ ਵਿਭਾਗ ਇੱਕ ਵਿਭਾਗ ਦੇ ਹੇਠ ਆਉਂਦੇ ਹਨ ਓਹਨਾਂ ਨੂੰ ਮੁੱਖ ਵਿਭਾਗ ਵੱਲੋਂ ਟ੍ਰਾਂਸਫ਼ਰ ਕੀਤਾ ਜਾ ਸਕਦਾ ਹੈ। ਅਤੇ ਟ੍ਰਾਂਸਫ਼ਰ ਕਰਦੇ ਹੋਏ ਇੱਕ ਇੱਕ ਕਾਪੀ ਦੋਹਾਂ ਨੂੰ ਦੇਣ ਅਤੇ ਜਿਸ ਅਧਿਕਾਰੀ ਨੂੰ ਟ੍ਰਾਂਸਫ਼ਰ ਕੀਤਾ ਜਾਂ ਰਿਹਾ ਹੈ ਉਸ ਅਧਿਕਾਰੀ ਦਾ ਸਮਪਰਕ ਅਤੇ ਪਤਾ ਸਾਂਝਾ ਕਰਨ ਦਾ ਕਾਨੂੰਨ ਹੈ । ਜਿਸਦੇ ਕਰਕੇ ਮਾਣਯੋਗ ਅਧਿਕਾਰੀ ਸ਼੍ਰੀ ਲਕਸ਼ਯ ਗੁਪਤਾ ਜੀ ਨੂੰ ਬੇਨਤੀ ਕਰਦੇ ਹੋਏ ਸਾਡੇ ਕੇਸ ਨੂੰ ਓਹਨਾਂ ਅਧੀਨ ਆਉਂਦੇ ਵਿਭਗਾਂ ਨੂੰ ਟ੍ਰਾਂਸਫ਼ਰ  ਕਰਨ ਲਈ ਗੁਜ਼ਾਰਿਸ਼ ਕੀਤੀ ਸੀ। 

ਇਸ ਕੇਸ ਤੇ ਮਾਣਯੋਗ ਅਸਿਸਟੈਂਟ ਡਿਪਟੀ ਕਮਿਸ਼ਨਰ ਸਾਹਿਬ ਕੋਲ ਵੀ ਇਹ ਬੇਨਤੀ ਕੀਤੀ ਗਈ ਹੈ। ਸਾਨੂੰ ਪੂਰੀ ਆਸ਼ਾ ਹੈ ਕਿ ਮਾਣਯੋਗ ਅਧਿਕਾਰੀ ਇਸ ਉੱਤੇ ਜਾਣਕਾਰੀ ਦੇਣ ਲਈ ਆਪਣੇ ਉਪ ਵਿਭਾਗਾਂ ਨੂੰ ਆਦੇਸ਼ ਕਰ ਚੁੱਕੇ ਹੋਣਗੇ । 

ਪਹਿਲਾਂ ਦੇ ਇੱਕ ਕੇਸ ਤੇ ਸੁਣਵਾਈ ਜਲਦੀ ਹੋਵੇਗੀ। 

ਮੈਂ ਬਹੁਤ ਬਹੁਤ ਧਣਵਾਦੀ ਹਾਂ ਲਕਸ਼ਯ ਗੁਪਤਾ ਜੀ ਦਾ ਜਿਹਨਾਂ ਨੇ ਪਹਿਲਾਂ ਵੀ ਉਪ ਵਿਭਾਗਾਂ ਨੂੰ ਜਾਣਕਾਰੀ ਦੇਣ ਲਈ ਆਖਿਆ ਸੀ। ਓਹ ਅੱਡ ਗੱਲ ਹੈ ਕਿ ਉਪ ਵਿਭਾਗਾਂ ਦੇ ਅਧਿਕਾਰੀ ਆਪਣੇ ਕੰਮ ਦੇ ਪ੍ਰਤੀ ਨਿਸ਼ਠਾਵਾਨ ਨਹੀਂ ਸੀ ਅਤੇ ਓਹਨਾਂ ਨੇ ਜਾਣਕਾਰੀ ਨਹੀਂ ਦਿੱਤੀ। ਜਿਸ ਕਾਰਣ ਓਹ ਕੇਸ ਪਹਿਲਾਂ ਅਸਿਸਟੈਂਟ ਡਿਪਟੀ ਕਮਿਸ਼ਨਰ ਅਤੇ ਹੁਣ ਕਮਿਸ਼ਨ ਕੋਲ ਚਲਾ ਗਿਆ ਜਿੱਥੇ ਸਾਰੇ ਅਧਿਕਾਰੀਆਂ ਨੂੰ ਜਲਦ ਹੀ ਪੇਸ਼ ਹੋਣ ਲਈ ਆਖਿਆ ਜਾਵੇਗਾ । 


ਓਨਬੋਰਡ ਲਈ ਕੀਤੀ ਸ਼ਿਕਾਇਤ 









Post a Comment

0Comments

Post a Comment (0)

Stay Connected With Us

Good Governance Posse is officially available on Whatsapp Messenger, Facebook Chat and on Dedicated Kutumb Group.
Whatsapp Community is a dedicated group on Whatsapp Messenger to stay updated.
Enroll yourself to GGP Community. A dedicated Kutumb of Good Governance Lovers.
We have dedicated facebook messenger account where you can drop you messges.

Gov. Updates

News Updates

Contact Us

Name

Email *

Message *